Bebe Nanki Ji
#02 - Bebe Nanki Ji
ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਵਿੱਚ ਦੂਜੀ ਨਾਰੀ ਭੈਣ ਨਾਨਕੀ ਸੀ। ਉਹ ਗੁਰੂ ਨਾਨਕ ਸਾਹਿਬ ਤੋਂ ਪੰਜ ਸਾਲ ਵੱਡੀ ਸੀ। ਜਿਵੇਂ ਪੰਜਾਬੀ ਜੀਵਨ ਜਾਂਚ ਦਾ ਸੁਭਾਅ ਹੈ ਕਿ ਨਾਨਕੀ ਆਪਣੇ ਵੀਰ ਦਾ ਬਹੁਤ ਖਿਆਲ ਰੱਖਿਆ ਕਰਦੀ ਸੀ। ਜਦ ਵੀ ਘਰ ਵਿੱਚ ਕੋਈ ਘਟਨਾ ਹੁੰਦੀ ਸੀ ਉਹ ਆਪਣੇ ਵੀਰ ਦੇ ਹਿੱਤ ਦਾ ਹੀ ਖਿਆਲ ਰੱਖਦੀ ਸੀ। ਇਹ ਉਸ ਦੇ ਸੁਭਾਅ ਦਾ ਹਿੱਸਾ ਤਾਂ ਹੀ ਸੀ ਪਰ, ਨਾਲ ਹੀ ਉਸ ਦੀ ਰੂਹਾਨੀ ਅੱਖ ਦੀ ਪੜਤ ਵੀ ਸੀ ਜਿਸ ਨੇ ਦੂਰ ਤੱਕ ਵੇਖ ਲਿਆ ਸੀ ਕਿ, ਉਸਨੂੰ ਅਕਾਲ ਪੁਰਖ ਦੇ ਖਾਸ ਨੂਰ ਦੀ ਭੈਣ ਹੋਣ ਦਾ ਮਾਣ ਮਿਲਿਆ ਹੈ। ਉਸ ਨੇ ਇਸ ਮਾਣ ਨੂੰ ਸਾਰੀ ਉਮਰ ਆਪਣੇ ਸੀਨੇ, ਆਪਣੇ ਮੱਥੇ ਤੇ ਆਪਣੀ ਰੂਹ ਨਾਲ ਲਾਈ ਰੱਖਿਆ।
ਨਾਨਕੀ ਦਾ ਵਿਆਹ ਭਾਈ ਜੈ ਰਾਮ ਨਾਲ ਹੋਇਆ ਸੀ ਜੋ, ਸੁਲਤਾਨਪੁਰ ਵਿੱਚ ਦੌਲਤ ਖਾਂ ਲੋਧੀ ਦੇ ਨਿਜ਼ਾਮ ਦਾ ਇੱਕ ਸੀਨੀਅਰ ਅਫਸਰ ਸੀ। ਉਸੇ ਕਾਰਨ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਵਿੱਚ ਮੋਦੀ ਵੱਜੋਂ ਅਹੁਦਾ ਸੰਭਾਲਿਆ ਸੀ। ਨਾਨਕੀ ਨੂੰ ਜਿੱਥੇ ਪਹਿਲੇ 15 ਕੁ ਸਾਲ ਤਲਵੰਡੀ ਵਿੱਚ ਭਰਾ ਨਾਲ ਲਾਡ ਕਰਨ ਦਾ ਮਾਣ ਹਾਸਿਲ ਹੋਇਆ ਉੱਥੇ ਉਸ ਨੂੰ ਸੁਲਤਾਨਪੁਰ ਵਿੱਚ ਵੀ ਤਿੰਨ ਸਾਲ ਫਿਰ ਇਕੱਠੇ ਰਹਿਣ ਦਾ ਸਮਾਂ ਮਿਲਿਆ। ਸੁਲਤਾਨਪੁਰ ਵਿੱਚ ਨਾਨਕੀ ਪਹਿਲਾਂ ਇੱਕ ਸੀਨੀਅਰ ਅਫਸਰ ਦੀ ਘਰਵਾਲੀ ਤਾਂ ਸੀ ਹੀ ਪਰ 1504 ਵਿੱਚ ਉਹ ਇੱਕ ਹੋਰ ਸੀਨੀਅਰ ਅਫਸਰ ਮੋਦੀ ਦੀ ਭੈਣ ਵੀ ਅਖਵਾਉਣ ਲੱਗ ਪਈ। ਇੱਥੇ ਹੀ ਉਸਨੇ ਵੇਖਿਆ ਕਿ ਕਿੰਨੇ ਹੀ ਚੌਧਰੀ ਤੇ ਆਲਮ ਫਾਜ਼ਲ ਆ ਕੇ ਉਸਦੇ ਭਰਾ ਤੋਂ ਅਕਲ, ਇਲਮ ਤੇ ਰੂਹਾਨੀ ਦੀਆਂ ਗੱਲਾਂ ਸਿੱਖਦੇ ਸਨ। ਇਹ ਵੇਖ ਕੇ ਜੋ ਸਕੂਨ ਮਾਣ ਤੇ ਅਣਖ ਉਸ ਭੈਣ ਵਿੱਚ ਆਉਂਦੀ ਹੋਵੇਗੀ ਉਸਦਾ ਅਹਿਸਾਸ ਕੀਤਾ ਜਾ ਸਕਦਾ ਹੈ।
ਪਰ, ਉਮਰ ਵਿੱਚ ਵੱਡੀ ਹੋਣ ਦੇ ਬਾਵਜੂਦ ਉਸਨੂੰ ਨਾਨਕ ਬਹੁਤ ਵੱਡਾ ਦਿਸਦਾ ਸੀ ਤੇ ਆਪਣੀ ਉਮਰ ਬਾਲੜੀ ਜਿਹੀ। ਇਹ ਸਾਖੀਆਂ ਵਿੱਚੋਂ ਉਸਦੀ ਸ਼ਖਸੀਅਤ ਤੋਂ ਸਾਫ ਨਜ਼ਰ ਆਉਂਦਾ ਹੈ। ਸਿੱਖ ਉਸ ਨੂੰ ਅਦਬ ਨਾਲ ਬੇਬੇ ਨਾਨਕੀ ਕਹਿ ਕੇ ਯਾਦ ਕਰਦੇ ਹਨ।
ਨਾਨਕੀ ਦਾ ਸ਼ਾਇਦ ਕੋਈ ਆਪਣਾ ਬਾਲ ਨਹੀਂ ਸੀ ਉਸਨੇ ਕਦ ਚੜਾਈ ਕੀਤੀ ਇਸ ਦਾ ਵੀ ਜ਼ਿਕਰ ਨਹੀਂ ਮਿਲਦਾ ਹਾਂ ਇਨਾ ਜਰੂਰ ਪਤਾ ਲੱਗਦਾ ਹੈ ਕਿ ਜਦ ਵੀ ਗੁਰੂ ਨਾਨਕ ਸਾਹਿਬ ਉਦਾਸੀ ਕਰਕੇ ਪੰਜਾਬ ਦੇਸ ਮੁੜਦੇ ਤਾਂ ਉਹ ਹਮੇਸ਼ਾ ਸੁਲਤਾਨਪੁਰ ਦਾ ਰਸਤਾ ਹੀ ਚੁਣਿਆ ਕਰਦੇ। ਇਹ ਉਹਨਾਂ ਦੇ ਆਪਣੀ ਵੱਡੀ ਭੈਣ ਵਾਸਤੇ ਪਿਆਰ ਦਾ ਇਜ਼ਹਾਰ ਹੀ ਸੀ ਕਿ ਉਸ ਦੀ ਖਿੱਚ ਵੀਰ ਨੂੰ ਉਸ ਕੋਲ ਲੈ ਆਉਂਦੀ ਸੀ।
ਸਾਖੀਆਂ ਵਿੱਚ ਵੀ ਭੈਣ ਭਰਾ ਦਾ ਪਿਆਰ ਡੁੱਲ ਡੁੱਲ ਪੈਂਦਾ ਹੈ। ਬਚਪਨ ਵਿੱਚ, ਸੁਲਤਾਨਪੁਰ ਵਿੱਚ ਤੇ ਉਦਾਸੀਆਂ ਤੋਂ ਆ ਕੇ ਵੀ ਭੈਣ ਦੇ ਹੱਥ ਦੇ ਪੱਕੇ ਪ੍ਰਸ਼ਾਦੇ ਛਕਣ ਦੀਆਂ ਸਾਖੀਆਂ ਵਿੱਚ ਵੀ। ਇਹ ਪਿਆਰ ਐਸਾ ਸੀ ਕਿ ਪਿਛਲੇ 500 ਸਾਲ ਦੇ ਪੰਜਾਬੀ ਅਦਬ ਵਿੱਚ ਭੈਣ ਭਰਾ ਦੇ ਪਿਆਰ ਦੀ ਸਿਖਰ ਦੀ ਮਿਸਾਲ ਦੇਣੀ ਹੋਵੇ ਤਾਂ ਨਾਨਕੀ ਦੇ ਹੀ ਦਿੱਤੀ ਜਾਂਦੀ ਹੈ। ਨਾਨਕੀ ਨੇ ਭੈਣ ਦਾ ਪਿਆਰ ਵੀ ਅਮਰ ਕਰ ਦਿੱਤਾ ਤੇ ਆਪ ਵੀ ਅਮਰ ਹੋ ਗਈ। ਜਦ ਤੱਕ ਲੋਕ ਗੁਰੂ ਨਾਨਕ ਦਾ ਨਾਂ ਲੈਂਦੇ ਹਨ, ਉਦੋਂ ਤੱਕ ਨਾਨਕੀ ਦਾ ਨਾਂ ਵੀ ਯਾਦ ਕਰਦੇ ਰਹਿਣਗੇ। ਅਜਿਹਾ ਮਾਣ ਕਿਸੇ ਭੈਣ ਨੂੰ ਨਾ ਮੁੜ ਹਾਸਲ ਹੋਇਆ ਹੈ ਤੇ ਸ਼ਾਇਦ ਨਾ ਹੀ ਕਦੇ ਹੋਵੇਗਾ।
Nanaki was the second female as a sister in Guru Nanak Sahib‘s life. She was five years older than Guru Nanak Sahib. As is the nature of Sikh life, Nanaki used to take great care of her brother. Whenever there was any incident in the house, she would take care of her brother’s interest only. It was part of her nature, but also her spiritual eye that had seen far enough that she had the honor of being the sister of the Akal Purukh’s Khas Noor. She kept this pride on her chest, her forehead and her soul all her life.
Nanki was married to Bhai Jai Ram, a senior officer of Daulat Khan Lodhi‘s Nizam in Sultanpur. That is why Guru Nanak Sahib took office as Modi in Sultanpur. While Nanaki got the honor of being pampered with her brother in Talwandi for the first 15 years, she also got time to live together in Sultanpur for another three years. In Sultanpur, Nanki was the wife of a senior officer but in 1504 she started calling another senior officer Modi’s sister.
It was here that he saw how many Chowdhury and Alam Fazal used to come and learn from her brother the things of intellect, knowledge and spirituality. Seeing this, one can feel the peace and pride that will come in that sister. But, despite being older, Nanak seemed very old to her and like a child of her own age. This is evident from her personality in the Sakhis. Sikhs fondly remember her as Babe Nanaki.
Nanaki probably did not have any child of her own, when did she passed away, we do not find mention of it, it is definitely known that whenever Guru Nanak Sahib returned to Punjab from Udasi, he always chose the route of Sultanpur. It was only an expression of love for his elder sister that her attraction used to bring brother to her.
Even in Sakhis, the love of brother and sister is overflowing. In childhood, in Sultanpur and coming from Udasi, even in the testimonies of eating bread from the hands of the sister. This love was such that in the Punjabi culture of the last 500 years, the best example of brotherly love is Nanaki’s. Nanaki made her sister’s love immortal and she also became immortal. As long as people remember Guru Nanak‘s name, they will continue to remember Nanaki‘s name as well. Such pride has not been regained by any sister and probably will never be.