ਡੇਰਾ ਬਿਆਸ ਦੇ ਤੀਜੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਵਾਰਿਸ ਦਾ ਐਲਾਨ ਕਰ ਦਿੱਤਾ ਹੈ। ਜਾਣੋ ਕੌਣ ਹੋਵੇਗਾ ਡੇਰੇ ਦਾ ਨਵਾਂ ਮੁਖੀ ?

ਬਿਆਸ, ਜਿਲ੍ਹਾ ਅੰਮ੍ਰਿਤਸਰ, ਪੰਜਾਬ ਵਿੱਚ ਸਥਿਤ ਡੇਰਾ ਰਾਧਾ ਸੁਆਮੀ ਦੇ ਸੰਚਾਲਕ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਡੇਰੇ ਦੇ ਨਵੇਂ ਉੱਤਰਾਧਿਕਾਰੀ ਦੀ ਚੋਣ ਕਰ ਲਈ ਗਈ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ। ਜਸਦੀਪ ਸਿੰਘ ਗਿੱਲ ਨੇ ਕੈਂਬਰਿਜ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਕੀਤੀ ਹੈ ਅਤੇ ਉਹ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ਦੇ ਗ੍ਰੈਜੂਏਟ ਹਨ।

ਜਸਦੀਪ ਸਿੰਘ ਗਿੱਲ ਫਾਰਮਾਸਿਊਟੀਕਲ ਕੰਪਨੀ ਸਿਪਲਾ ਲਿਮਟਿਡ ਦੇ ਚੀਫ ਸਟ੍ਰੈਟਜੀ ਅਫਸਰ ਅਤੇ ਸੀਨੀਅਰ ਮੈਨੇਜਮੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਇੱਥੇ ਇਥੇ ਉਹਨਾਂ ਨੇ 2019 ਤੋਂ 31 ਮਈ, 2024 ਤੱਕ ਕੰਮ ਕੀਤਾ। ਉਹ ਬੋਰਡ ਅਬਜ਼ਰਵਰ ਵਜੋਂ ਈਥਰਿਸ ਅਤੇ ਅਚੀਰਾ ਲੈਬਜ਼ ਪ੍ਰਾਈਵੇਟ ਲਿਮਟਿਡ (Dera Beas) ਨਾਲ ਵੀ ਜੁੜੇ ਰਹੇ ਹਨ ।

ਉਹਨਾਂ ਨੇ ਮਾਰਚ 2024 ਤੱਕ ਵੈਲਥੀ ਥੈਰੇਪਿਊਟਿਕਸ ਦੇ ਨਿਰਦੇਸ਼ਕ ਬੋਰਡ ਦੇ ਮੈਂਬਰ ਵਜੋਂ ਸੇਵਾ ਕੀਤੀ। ਇਸ ਤੋਂ ਪਹਿਲਾਂ ਉਹ ਰੈਨਬੈਕਸੀ ਦੇ ਸੀ ਈ ਓ ਦੇ ਕਾਰਜਕਾਰੀ ਸਹਾਇਕ ਅਤੇ ਕੈਮਬ੍ਰਿਜ ਯੂਨੀਵਰਸਿਟੀ ਐਂਟਰਪ੍ਰੀਨਿਓਰਜ਼ ਵਿੱਚ ਪ੍ਰਧਾਨ ਅਤੇ ਚੇਅਰਮੈਨ ਵਜੋਂ ਸੇਵਾ ਕਰ ਚੁਕੇ ਹਨ ।

ਦੱਸ ਦੇਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਦਾ ਪਤਾ ਲੱਗਾ ਸੀ। ਜਿਨ੍ਹਾਂ ਦਾ ਲੰਬਾ ਇਲਾਜ ਚੱਲ ਰਿਹਾ ਸੀ। ਗਰਿੰਦਰ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ । ਇਸ ਲਈ ਉਨ੍ਹਾਂ ਨੇ ਡੇਰਾ ਰਾਧਾ ਸੁਆਮੀ ਦੇ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਹੈ।

ਪੰਜਾਬ ਤੋਂ ਇਲਾਵਾ ਪੂਰੇ ਭਾਰਤ ਵਿਚ ਡੇਰਾ ਬਿਆਸ ਦਾ ਬਹੁਤ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਮਸ਼ਹੂਰ ਹਸਤੀਆਂ ਇੱਥੇ ਪਹੁੰਚ ਚੁਕੀਆਂ ਹਨ ।

ਇਸ ਸਬੰਧੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਮੂਹ ਸੇਵਾ ਇੰਚਾਰਜਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਜਸਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਗਿੱਲ ਨੂੰ ਡੇਰਾ ਮੁਖੀ ਵੱਜੋ (ਸਰਪ੍ਰਸਤ) ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਉਹ 2 ਸਤੰਬਰ, 2024 ਨੂੰ ਤਤਕਾਲ ਪ੍ਰਭਾਵ ਤੋਂ ਆਪਣਾ ਅਹੁਦਾ ਸੰਭਾਲਣਗੇ। ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦੇ ਸੰਤ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਅਤੇ ਨਾਮ ਦੀਕਸ਼ਾ ਬਖਸ਼ਣ ਦੀ ਸ਼ਕਤੀ ਪ੍ਰਾਪਤ ਕਰਨਗੇ।

ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਨ੍ਹਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਅਤੇ ਪਿਆਰ ਮਿਲਿਆ। ਇਸੇ ਤਰ੍ਹਾਂ ਉਨ੍ਹਾਂ ਜਸਦੀਪ ਸਿੰਘ ਗਿੱਲ ਨੂੰ ਵੀ ਸੰਤ ਸਤਿਗੁਰੂ ਵਰਗਾ ਹੀ ਪਿਆਰ ਬਖਸ਼ਣ ਦੀ ਕਾਮਨਾ ਕੀਤੀ।

90 ਦੇਸ਼ਾਂ ਵਿੱਚ ਕੈਂਪ

ਰਾਧਾ ਸੁਆਮੀ ਸਤਿਸੰਗ ਬਿਆਸ ਡੇਰੇ ਦੀ ਸਥਾਪਨਾ 1891 ਵਿੱਚ ਕੀਤੀ ਗਈ ਸੀ। ਉਨ੍ਹਾਂ ਦਾ ਟੀਚਾ ਲੋਕਾਂ ਤੱਕ ਧਾਰਮਿਕ ਸੰਦੇਸ਼ ਪਹੁੰਚਾਉਣਾ ਹੈ। ਇਹ ਸੰਸਥਾ ਅਮਰੀਕਾ, ਸਪੇਨ, ਨਿਊਜ਼ੀਲੈਂਡ, ਆਸਟ੍ਰੇਲੀਆ, ਜਾਪਾਨ, ਅਫਰੀਕਾ ਅਤੇ ਹੋਰ ਕਈ ਦੇਸ਼ਾਂ ਸਮੇਤ ਦੁਨੀਆ ਦੇ 90 ਦੇਸ਼ਾਂ ਵਿੱਚ ਫੈਲੀ ਹੋਈ ਹੈ।

ਡੇਰੇ ਕੋਲ 4,000 ਹੈਕਟੇਅਰ ਤੋਂ ਵੱਧ ਜ਼ਮੀਨ ਹੈ, ਜਿਸ ‘ਤੇ ਲਗਭਗ 48 ਹੈਕਟੇਅਰ ਰਕਬੇ ਵਾਲਾ ਲੰਗਰ ਹਾਲ ਸਥਿਤ ਹੈ। ਕੈਂਪ ਵਿੱਚ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਵਾਂ, ਗੈਸਟ, ਹੋਸਟਲ ਅਤੇ ਸ਼ੈੱਡ ਹਨ। ਕੈਂਪ ਵਿੱਚ ਲੋਕਾਂ ਦੇ ਮੁਫ਼ਤ ਇਲਾਜ ਲਈ ਤਿੰਨ ਹਸਪਤਾਲ ਵੀ ਬਣਾਏ ਗਏ ਹਨ। ਕੈਂਪ ਦੇ 35 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *