Mata Taripta Ji

#01 - Mata Taripta Ji

ਸਿੱਖ ਤਵਾਰੀਖ ਵਿੱਚ ਪਹਿਲੀ ਬੀਬੀ ਮਾਤਾ ਤ੍ਰਿਪਤਾ ਸੀ। ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਜਨਮ ਦਿੱਤਾ।
ਪਿਛੋਕੜ : ਗੁਰੂ ਨਾਨਕ ਸਾਹਿਬ ਦੇ ਦਾਦਾ ਬਾਬਾ ਸ਼ਿਵ ਨਰਾਇਣ ਦੇ ਘਰ ਅਕਤੂਬਰ 1440 ਵਿੱਚ ਕਲਿਆਣ ਦਾਸ ਅਤੇ 1443 ਵਿੱਚ ਲਾਲ ਚੰਦ ਦਾ ਜਨਮ ਹੋਇਆ। ਉਨਾਂ ਦਿਨਾਂ ਵਿੱਚ ਇਹ ਪਰਿਵਾਰ ਪਿੰਡ ਪੱਠੇ ਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਹਿੰਦਾ ਸੀ। ਪੱਠੇ ਵਿੰਡ ਪਿੰਡ ਦੀ ਜਮੀਨ ਵਿੱਚ ਹੀ ਕਸਬਾ ਡੇਰਾ ਬਾਬਾ ਨਾਨਕ ਵਸਿਆ ਹੋਇਆ ਹੈ।
ਜਦੋਂ ਕਲਿਆਣ ਦਾਸ ਜਵਾਨ ਹੋਏ ਤਾਂ ਰੋਜ਼ਗਾਰ ਦੇ ਸਿਲਸਿਲੇ ਵਿੱਚ ਉਹ ਰਾਏ ਭੋਏ ਦੀ ਤਲਵੰਡੀ ਜਿਹੜੀ ਕਿ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਅਤੇ ਮੌਜੂਦਾ ਸਮੇਂ ਪਾਕਿਸਤਾਨ ਵਿਚ ਹੈ ਵਿਖੇ ਆ ਗਏ। ਕਲਿਆਣ ਦਾਸ ਦੀ ਸ਼ਾਦੀ 1461 ਵਿੱਚ ਪਿੰਡ ਚਾਹਲ ਜ਼ਿਲਾ ਲਾਹੌਰ ਦੇ ਵਾਸੀ ਭਾਈ ਰਾਮਾ ਤੇ ਮਾਤਾ ਭਿਰਾਈ ਦੀ ਬੇਟੀ (ਮਾਤਾ) ਤ੍ਰਿਪਤਾ ਨਾਲ ਹੋਈ। (ਮਾਤਾ) ਤ੍ਰਿਪਤਾ ਨੇ 1464 ਵਿੱਚ (ਬੇਬੇ) ਨਾਨਕੀ ਤੇ 1469 ਵਿੱਚ (ਗੁਰੂ) ਨਾਨਕ (ਸਾਹਿਬ) ਨੂੰ ਜਨਮ ਦਿੱਤਾ। ਗੁਰੂ ਨਾਨਕ ਸਾਹਿਬ ਦਾ ਜਨਮ 20 ਅਕਤੂਬਰ 1469 ਨੂੰ ਹੋਇਆ ਸੀ।
ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਵਰੋਸਾਏ ਹੋਏ ਸਨ, ਤੇ ਉਹਨਾਂ ਦੀ ਸ਼ਖਸੀਅਤ ਵਾਹਿਗੁਰੂ ਨੇ ਸਵਾਰੀ ਹੋਈ ਸੀ। ਪਰ, ਬਚਪਨ ਦੀ ਸੇਵਾ ਸੰਭਾਲ ਮਾਤਾ ਤ੍ਰਿਪਤਾ ਦੇ ਭਾਗਾਂ ਵਿੱਚ ਆਈ ਸੀ। ਉਸਨੇ ਹੀ ਗੁਰੂ ਸਾਹਿਬ ਨੂੰ ਮੁਢਲੀ ਸਿੱਖਿਆ ਦਿੱਤੀ, ਇਸ ਤੋਂ ਇਲਾਵਾ ਉਹਨਾਂ ਦੀ ਵੱਡੀ ਭੈਣ ਪੜਦਾਦੀ ਤੇ ਨਾਨੀ ਦੇ ਹੱਥਾਂ ਦੀ ਛੋਹ ਗੁਰੂ ਨਾਨਕ ਸਾਹਿਬ ਨੂੰ ਮਿਲੀ। ਸਾਲ ਕੁ ਮਗਰੋਂ ਗੁਰੂ ਨਾਨਕ ਸਾਹਿਬ ਨੂੰ ਬਾਹਰ ਦੇ ਲੋਕਾਂ ਦੀ ਸੰਗਤ ਮਿਲਣੀ ਸ਼ੁਰੂ ਹੋਈ ਸੀ। ਮਾਤਾ ਤ੍ਰਿਪਤਾ ਦਾ ਇੱਕੋ ਇੱਕ ਪੁੱਤਰ ਹੋਣ ਕਰਕੇ ਗੁਰੂ ਨਾਨਕ ਨੂੰ ਮਾਂ ਦਾ ਰੱਜਵਾਂ ਪਿਆਰ ਤੇ ਲਾਡ ਮਿਲਿਆ।
ਮਾਤਾ ਤ੍ਰਿਪਤਾ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਉਨਾਂ ਦੇ ਹੱਥਾਂ ਵਿੱਚ ਪੁੱਤਰ ਵੱਡਾ ਹੋਇਆ, ਜਵਾਨ ਹੋਇਆ, ਵਿਆਹਿਆ ਗਿਆ, ਦੋ ਪੁੱਤਰਾਂ ਦਾ ਬਾਪ ਬਣਿਆ। ਮਾਤਾ ਤ੍ਰਿਪਤਾ ਨੂੰ ਦੋਹਾਂ ਪੋਤਿਆਂ ਨੂੰ ਖਿਡਾਉਣ ਦਾ ਸੁੱਖ ਵੀ ਹਾਸਲ ਹੋਇਆ।
ਗੁਰੂ ਨਾਨਕ ਸਾਹਿਬ 1504 ਤੱਕ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਰਹੇ। ਇਸ ਵੇਲੇ ਸ੍ਰੀ ਚੰਦ ਦੀ ਉਮਰ 10 ਸਾਲ ਤੇ ਲਖਮੀ ਦਾਸ ਦੀ 7 ਸਾਲ ਸੀ। 1504 ਤੋਂ 1507 ਤੱਕ ਸੁਲਤਾਨਪੁਰ ਤੇ 1507 ਤੋਂ 1521 ਤੱਕ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਰਹੇ ਸਨ। ਇਸ ਸਮੇਂ ਦੌਰਾਨ ਉਹ ਮਾਤਾ ਜੀ ਨੂੰ ਸ਼ਾਇਦ ਸਿਰਫ ਕੁਝ ਸਮੇਂ ਵਾਸਤੇ ਹੀ ਮਿਲੇ ਸਨ। 1516 ਵਿੱਚ ਮਾਤਾ ਜੀ ਦੀ ਉਮਰ ਦੇ ਆਖਰੀ ਵਰੇ ਕਰਤਾਰਪੁਰ ਵਿੱਚ ਬੀਤੇ। ਇੱਥੇ ਕਿ ਸ਼ਾਇਦ 1522 ਵਿੱਚ ਉਹ ਅਕਾਲ ਚਲਾਣਾ ਕਰ ਗਏ । ਇਸ ਤੋਂ ਇਲਾਵਾ ਮਾਤਾ ਜੀ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਹਿਸਾਬ ਨਾਲ ਮਾਤਾ ਜੀ ਦੀ ਉਮਰ ਤਕਰੀਬਨ 80 ਸਾਲ ਦੀ ਹੋਵੇਗੀ। ਕਿਉਂਕਿ , ਉਹਨਾਂ ਦੇ ਪਤੀ ਦਾ ਜਨਮ 1440 ਦਾ ਸੀ ਤੇ ਉਹਨਾਂ ਦਾ ਵੀ 1440 ਤੇ 1445 ਦੇ ਵਿਚਕਾਰ ਦਾ ਹੋਵੇਗਾ ਤੇ ਜੇ ਉਹਨਾਂ ਦਾ ਅਕਾਲ ਚਲਾਣਾ ਕਰਤਾਰਪੁਰ ਵਿਖੇ ਹੋਇਆ ਹੈ ਤਾਂ 1522 ਤੋਂ ਮਗਰੋਂ ਹੀ ਹੋਇਆ ਹੋਵੇਗਾ। ਭਾਵੇਂ, ਤਵਾਰੀਖ ਵਿੱਚ ਮਾਤਾ ਜੀ ਬਾਰੇ ਕੋਈ ਬਹੁਤਾ ਹਵਾਲਾ ਨਹੀਂ ਮਿਲਦਾ। ਪਰ, ਇੱਕ ਗੱਲ ਤਾਂ ਯਕੀਨੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਮਾਂ ਮਾਣ ਮੱਤੀ ਹੋਵੇਗੀ, ਕਿ ਉਸਨੇ ਜਿਸ ਬੱਚੇ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਸੀ ਉਹ ਇੱਕ ਅਜ਼ਮਤ ਵਾਲੀ ਹਸਤੀ ਸੀ। ਜਿਸ ਅੱਗੇ ਹਜ਼ਾਰਾਂ ਲੋਕ ਆਪਣਾ ਸਿਰ ਝੁਕਾਉਂਦੇ ਸਨ ਤੇ ਉਹ ਸਿਰ ਦਰਅਸਲ ਉਸ ਦੀ ਮਾਂ ਅੱਗੇ ਵੀ ਚੁੱਕਦੇ ਸਨ। ਮਾਤਾ ਤ੍ਰਿਪਤਾ ਨੇ ਆਪਣੇ ਇਕਲੌਤੇ ਪੁੱਤਰ ਨੂੰ ਖਡਾਇਆ, ਸਿਆਣੇ ਪੁੱਤਰ ਦੀ ਸੂਝ ਵੀ ਵੇਖੀ, ਉਸਦੀ ਅਜਮਤ ਵੀ ਵੇਖੀ, ਉਸਦਾ ਮਾਣ ਸਤਿਕਾਰ ਵੀ ਵੇਖਿਆ ਤੇ ਆਖਰੀ ਸਾਹ ਆਪਣੇ ਪੁੱਤਰ ਦੀਆਂ ਬਾਵਾਂ ਵਿੱਚ ਲਏ। ਹਰੀ ਭਰੀ, ਨਿੱਘੀ, ਸਬਰ ਵਾਲੀ ਮਾਂ ਮਹਾਨ ਮਾਤਾ ਤ੍ਰਿਪਤਾ, ਮਾਤਾ ਤ੍ਰਿਪਤਾ ਦੇ ਪਿਤਾ, ਭਾਈ ਰਾਮਾ ਜਾਂ ਭਰਾ ਭਾਈ ਕ੍ਰਿਸ਼ਨਾ ਦੇ ਨਾਵਾਂ ਦਾ ਜ਼ਿਕਰ ਜਰੂਰ ਮਿਲਦਾ ਹੈ ਪਰ, ਉਹਨਾਂ ਦੇ ਗੁਰੂ ਨਾਨਕ ਸਾਹਿਬ ਨਾਲ ਸੰਬੰਧਾਂ ਦੇ ਹਵਾਲੇ ਨਹੀਂ ਮਿਲਦੇ।


Sikh Sargarmian 

The first lady in Sikh history was Mata Tripta. Who gave birth to Guru Nanak Sahib.
Background: Kalyan Das was born in October 1440 and Lal Chand in 1443 in the house of Guru Nanak Sahib’s grandfather Baba Shiv Narayan. In those days, this family lived in village Pathe Wind district of Amritsar. The village of Dera Baba Nanak is situated in the land of Pathe Wind village.
When Kalyan Das became young, he came to Rai Bhoy’s Talwandi, which is now known as Nankana Sahib and is currently in Pakistan, for employment. Kalyan Das was married in 1461 to Tripta, daughter of Bhai Rama and Mata Bhirai, resident of village Chahal district Lahore. (Mother) Tripta gave birth to (Babe) Nanaki in 1464 and (Guru) Nanak (Sahib) in 1469. Guru Nanak Sahib was born on 20 October 1469.
Guru Nanak Sahib was the successor of Akal Purakh, and his personality was ridden by God. But, childhood care came in the parts of Mata Tripta. She was the one who gave to Guru Sahib basic education, apart from this, Guru Nanak Sahib got the touch of his elder sister, great grandmother and grandmother. After a year, Guru Nanak Sahib started getting company from outsiders. Being the only son of Mata Tripta, Guru Nanak received mother’s intense love and pampering.
Not much information is available about Mata Tripta. In their hands, the son grew up, became young, got married, became the father of two sons. Mother Tripta also got the pleasure of playing with her two grandsons.
Guru Nanak Sahib stayed in Talwandi (Nankana Sahib) till 1504. Presently Shri Chand was 10 years old and Lakhmi Das was 7 years old. From 1504 to 1507, Guru Nanak stayed at Sultanpur and from 1507 to 1521 at Udasi. During this period, he met Mother perhaps only for a short time. In 1516, the last years of Mata Ji’s life passed in Kartarpur. She died here probably in 1522. Apart from this, no information is found about the Mata Taripta Ji. According to this, Mataji’s age will be around 80 years. Because, her husband was born in 1440 and her also between 1440 and 1445 and if she died at Kartarpur then it must have happened after 1522. Although, there is not much reference about Mataji in Tawarikh. But, one thing is certain that the mother of Guru Nanak Sahib would be proud, that the child she bore from her womb was a determined being. Before whom thousands of people used to bow their heads and in fact they used to raise their heads even before his mother. Mata Tripta raised her only son, saw the intelligence of the wise son, saw his determination, saw his dignity and took his last breath in her son’s arms. The green, warm, patient mother, the great Mata Tripta, the names of Mata Tripta’s father, Bhai Rama or brother Bhai Krishna are definitely mentioned, but there is no mention of their relationship with Guru Nanak Sahib.


Sikh History

Leave a Reply

Your email address will not be published. Required fields are marked *